X
X

Fact Check : ਝੋਨੇ ਦੀ ਲਵਾਈ ਨੂੰ ਲੈ ਕੇ ਵਾਇਰਲ ਹੋਈ ਪੀ.ਟੀ.ਸੀ ਨਿਊਜ਼ ਦੀ ਇਹ ਬ੍ਰੈਕਿੰਗ ਪਲੇਟ ਹੈ ਫਰਜ਼ੀ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ।​ PTC ਨਿਊਜ਼ ਵੱਲੋਂ ਅਜਿਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

  • By: Jyoti
  • Published: Jun 13, 2021 at 08:33 PM

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਨਿਊਜ਼ ਮੀਡੀਆ ਏਜੰਸੀ ਪੀ.ਟੀ.ਸੀ ਨਿਊਜ਼ ਦੇ ਨਾਮ ਤੋਂ ਇੱਕ ਗ੍ਰਾਫਿਕ ਪਲੇਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਸਰਕਾਰੀ ਨਿਰਦੇਸ਼ਾਂ ਦੀ ਗੱਲ ਪੇਸ਼ ਕੀਤੀ ਗਈ ਹੈ। ਬ੍ਰੈਕਿੰਗ ਪਲੇਟ ਅਨੁਸਾਰ ਹਾਈਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਲਵਾਈ 5500 ਕੀਤੀ ਗਈ ਹੈ ਅਤੇ ਜੇ ਕੋਈ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਨੂੰ ਸਜ਼ਾ ਤੱਕ ਹੋ ਸਕਦੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਨਿਕਲੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ PTC ਨਿਊਜ਼ ਵੱਲੋਂ ਅਜਿਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

Navdeep Singh Arise ਨਾਮ ਦੇ ਫੇਸਬੁੱਕ ਯੂਜ਼ਰ ਨੇ 11 ਜੂਨ 2021 ਨੂੰ ਇਸ ਪੋਸਟ ਨੂੰ ਸ਼ੇਅਰ ਕੀਤਾ ਸੀ । ਪੋਸਟ ਵਿੱਚ ਪੀ.ਟੀ.ਸੀ ਨਿਊਜ਼ ਚੈਨਲ ਦੇ ਬ੍ਰੈਕਿੰਗ ਪਲੇਟ ਦਾ ਇਸਤੇਮਾਲ ਕੀਤਾ ਗਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ਕਿ : ਹਾਈਕੋਰਟ ਨੇ ਪੰਜਾਬ ਵਿੱਚ ਝੋਨੇ ਦੀ ਲਵਾਈ 5500 ਕੀਤਾ।

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਦੀ ਪੜਤਾਲ ਨਿਊਜ਼ ਸਰਚ ਤੋਂ ਸ਼ੁਰੂ ਕੀਤੀ। ਜਾਂਚ ਵਿੱਚ ਅਸੀਂ ਵਾਇਰਲ ਹੋ ਰਹੀ ਖ਼ਬਰ ਨੂੰ ਕੁਝ ਕੀ ਵਰਡ ਦੀ ਮਦਦ ਨਾਲ ਲੱਭਣਾ ਸ਼ੁਰੂ ਕੀਤਾ। ਸਾਨੂੰ ਅਜਿਹੇ ਮਾਮਲੇ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਗ੍ਰਾਫਿਕ ਪਲੇਟ ਨੂੰ ਧਿਆਨ ਨਾਲ ਵੇਖਿਆ। ਇਸ ਗ੍ਰਾਫਿਕ ਪਲੇਟ ਵਿਚ ਫੋਂਟ ਦੀਆਂ ਗਲਤੀਆਂ ਵੇਖਣ ਨੂੰ ਮਿਲੀਆਂ, ਜੋ ਕਿ ਵੱਡੇ ਅਦਾਰਿਆਂ ਵੱਲੋਂ ਵੇਖਣ ਨੂੰ ਨਹੀਂ ਮਿਲਦੀਆਂ ਹਨ। ਤੁਸੀਂ ਇਸਨੂੰ ਹੇਂਠਾ ਵੇਖ ਸਕਦੇ ਹੋ।

ਹੋਰ ਸਰਚ ਕਰਨ ਤੇ ਸਾਨੂੰ PTC News ਦਆਰਾ 12 ਜੂਨ 2021 ਨੂੰ ਇੱਕ ਖ਼ਬਰ ਪ੍ਰਕਾਸ਼ਿਤ ਮਿਲੀ , ਖ਼ਬਰ ਵਿੱਚ ਵਾਇਰਲ ਹੋਈ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ ਅਤੇ ਲਿਖਿਆ ਹੈ : ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ PTC ਦੇ ਲੋਗੋ ਹੇਠ ਵਾਇਰਲ ਕੀਤੀ ਇਹ ਖ਼ਬਰ ਹੈ Fake ਪੂਰੀ ਖ਼ਬਰ ਇੱਥੇ ਪੜ੍ਹੋ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪੀ.ਟੀ.ਸੀ ਨਿਊਜ਼ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਵੀ ਖੰਗਾਲਿਆ। ਸਾਨੂੰ ਪੀ.ਟੀ.ਸੀ ਨਿਊਜ਼ ਦੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਮਿਲਿਆ, ਜਿਸ ਵਿੱਚ ਇਸ ਖ਼ਬਰ ਨੂੰ ਫਰਜ਼ੀ ਦੱਸਿਆ ਗਿਆ ਹੈ। ਇਸ ਟਵੀਟ ਨੂੰ ਹੇਂਠਾ ਵੇਖਿਆ ਜਾ ਸਕਦਾ ਹੈ।

ਮਾਮਲੇ ਵਿਚ ਹੋਰ ਪੁਸ਼ਟੀ ਲਈ ਅਸੀਂ ਪੀ.ਟੀ.ਸੀ ਨਿਊਜ਼ ਦੀ ਸੋਸ਼ਲ ਮੀਡਿਆ ਮੈਨੇਜਰ ਸਾਹਿਬਾ ਆਹਲੂਵਾਲੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਗ੍ਰਾਫਿਕ ਪਲੇਟ ਨੂੰ ਦੇਖਦੇ ਹੀ ਇਸ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਅਜਿਹੀ ਕੋਈ ਨਿਊਜ਼ ਪਬਲਿਸ਼ ਨਹੀਂ ਕੀਤੀ ਗਈ ਹੈ ਅਤੇ ਇਸ ਖ਼ਬਰ ਦਾ ਸਪੱਸ਼ਟੀਕਰਨ ਸਾਡੀ ਵੈੱਬਸਾਈਟ ਤੇ ਦੇ ਦਿੱਤਾ ਗਿਆ ਹੈ।

ਵੱਧ ਜਾਣਕਾਰੀ ਲਈ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਦੇ ਸਾਡੇ ਸਹਿਯੋਗੀ ਦਯਾਨੰਦ ਸ਼ਰਮਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ।

ਪੜਤਾਲ ਦੇ ਅੰਤਮ ਚਰਣ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Navdeep Singh Arise ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਸਕੈਨ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਦੇ 4,895 ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ।​ PTC ਨਿਊਜ਼ ਵੱਲੋਂ ਅਜਿਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

  • Claim Review : ਹਾਈਕੋਰਟ ਨੇ ਪੰਜਾਬ ਵਿੱਚ ਝੋਨੇ ਦੀ ਲਵਾਈ 5500 ਕੀਤਾ।
  • Claimed By : ਫੇਸਬੁੱਕ ਯੂਜ਼ਰ Navdeep Singh Arise
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later